Sunday, June 23, 2019

ਰਾਹ ਦਸੇਰਾ ਬਣਿਆ ਪਿੰਡ ਕਾਉਣੀ ਦਾ ਕਿਸਾਨ ਰਵਿੰਦਰ ਸਿੰਘ

-- 2009 ਤੋਂ ਕਰ ਰਿਹਾ ਹੈ ਝੋਨੇ ਅਤੇ ਬਾਸਮਤੀ ਦੀ ਸਿੱਧੀ ਬਿਜਾਈ 
-- 40 ਫ਼ੀਸਦੀ ਤੱਕ ਪਾਣੀ ਦੀ ਹੁੰਦੀ ਹੈ ਬੱਚਤ


ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇੇ ਪਿੰਡ ਕਾਉਣੀ ਦਾ ਕਿਸਾਨ ਰਵਿੰਦਰ ਸਿੰਘ ਹੋਰਨਾਂ ਕਿਸਾਨਾਂ ਲਈ ਰਾਹ ਦਸੇਰਾ ਬਣਿਆ ਹੋਇਆ ਹੈ। ਇਹ ਕਿਸਾਨ 2009 ਤੋਂ ਝੋਨੇ ਅਤੇ ਬਾਸਮਤੀ ਦੀ ਸਿੱਧੀ ਬਿਜਾਈ ਕਰ ਰਿਹਾ ਹੈ। ਇਸ ਤਕਨੀਕ ਨਾਲ ਜਿੱਥੇੇ ਪਾਣੀ ਦੀ ਬੱਚਤ ਹੁੰਦੀ ਹੈ, ਉਥੇ ਹੀ ਪ੍ਰਤੀ ਏਕੜ 5000 ਰੁਪਏ ਤੱਕ ਦਾ ਮੁਨਾਫ਼ਾ ਵੱਧ ਹੁੰੰਦਾ ਹੈ।
ਰਵਿੰਦਰ ਸਿੰਘ ਆਖਦਾ ਹੈ ਕਿ ਉਸ ਨੇ 2009 ਵਿੱਚ ਇਸ ਤਕਨੀਕ ਨੂੰੰ ਅਪਣਾਇਆ ਸੀ ਅਤੇ ਮੁੜ ਉਸ ਨੇ ਕਦੇ ਪਿਛੇ ਮੁੜ ਕੇ ਨਹੀਂ ਵੇਖਿਆ। ਉਹ 60 ਏਕੜ ਰਕਬੇ ਵਿਚ ਝੋਨੇ ਅਤੇ ਬਾਸਮਤੀ ਦੀ ਕਾਸ਼ਤ ਸਿੱਧੀ ਬਿਜਾਈ ਤਕਨੀਕ ਨਾਲ ਕਰਦਾ ਹੈ। ਉਸ ਨੇ ਇਸ ਸਬੰਧੀ ਬਿਜਾਈ ਮਸ਼ੀਨ ਵਿਚ ਵੀ ਸੋਧ ਕਰਕੇ ਉਸ ਦੇ ਅੱਗੇ ਇਕ ਰੋਲਰ ਲਗਾਇਆ ਹੈ ਜਿਸ ਨਾਲ ਬੀਜ ਦੀ ਡੂੰਘਾਈ ਇਕਸਾਰ ਰਹਿੰਦੀ ਹੈ।
ਰਵਿੰਦਰ ਸਿੰਘ ਆਖਦਾ ਹੈ ਕਿ ਇਸ ਤਕਨੀਕ ਨਾਲ ਬੀਜੇ ਝੋਨੇ ਵਿਚ ਨਦੀਨਾਂ ਦੀ ਰੋਕਥਾਮ 'ਤੇ ਵਿਸ਼ੇਸ਼ ਤਵੱੱਜੋ ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਉਹ ਬੀਜ ਦੇ ਉਗਣ ਤੋਂ ਪਹਿਲਾ ਅਤੇ ਉਗਣ ਤੋਂ ਬਾਅਦ ਵਰਤੋਂ ਲਈ ਨਦੀਨ ਨਾਸ਼ਕ ਉਪਲਬੱਧ ਹਨ ਅਤੇ ਕਿਸਾਨ ਇਨਾਂ ਦੀ ਵਰਤੋਂ ਕਰਕੇ ਆਸਾਨੀ ਨਾਲ ਨਦੀਨਾਂ ਦੀ ਰੋਕਥਾਮ ਕਰ ਸਕਦੇ ਹਨ

ਝੋਨੇ ਬਾਸਮਤੀ ਦੀ ਸਿੱਧੀ ਬਿਜਾਈ ਹੈ ਫਾਇਦੇ ਦਾ ਸੌੌਦਾ
ਕਿਸਾਨ ਰਵਿੰਦਰ ਸਿੰਘ ਨੇ ਦੱਸਿਆ ਕਿ ਇਹ ਤਕਨੀਕ ਸਾਡੇ ਕੁਦਰਤੀ ਸੋਮੇ ਪਾਣੀ 'ਤੇ ਬੋਝ ਘੱਟ ਕਰ ਸਕਦੀ ਹੈ। ਇਸ ਤਕਨੀਕ ਨਾਲ ਬੀਜੇ ਗਏ ਝੋਨੇ ਵਿਚ ਪਾਣੀ ਦੀ  40 ਫ਼ੀਸਦੀ ਤੱਕ ਬੱਚਤ ਸੰਭਵ ਹੈ। ਇਸ ਨਾਲ ਡੀਜਲ ਅਤੇ ਬਿਜਲੀ ਦੀ ਬੱਚਤ ਵੀ ਹੁੰਦੀ ਹੈ। ਕੁੱਲ ਮਿਲਾ ਕੇ ਪ੍ਰਤੀ ਏਕੜ 5000 ਰੁਪਏ ਤੱਕ ਦਾ ਲਾਭ ਕਿਸਾਨ ਨੂੰ ਹੁੰਦਾ ਹੈ। ਝਾੜ ਦੀ ਗੱਲ ਕਰਦਿਆ ਉਹ ਆਖਦੇ ਹਨ ਕਿ ਇਸ ਤਕਨੀਕ ਨਾਲ ਬੀਜੇ ਝੋਨੇ ਦਾ ਵੀ ਆਮ ਤਰੀਕੇ ਨਾਲ ਲਗਾਏ ਝੋਨੇ ਜਿੰਨਾ ਝਾੜ ਪ੍ਰਾਪਤ ਹੁੰਦਾ ਹੈ। ਉਨਾਂ ਨੂੰ ਵੱਖ ਵੱੱੱਖ ਪੁਰਸਕਾਰ ਵੀ ਮਿਲ ਚੁੱਕੇ ਹਨ। ਇਸ ਤਕਨੀਕ ਨਾਲ ਬਿਜਾਈ ਤੋਂ ਪਹਿਲਾਂ ਕਣਕ ਦਾ ਨਾੜ ਸਾੜਨ ਦੀ ਵੀ ਕੋਈ ਜ਼ਰੂਰਤ ਨਹੀਂ ਹੈ ਸਗੋਂ ਕਣਕ ਦਾ ਨਾੜ ਖੇਤ ਵਿਚ ਮਿਲ ਜਾਣ ਕਾਰਨ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ।

ਝੋਨੇ ਦੀ ਸਿੱਧੀ ਬਿਜਾਈ ਦੇ ਕੁਝ ਨੁਕਤੇ 
ਕਿਸਾਨ ਰਵਿੰਦਰ ਸਿੰਘ ਨੇ ਇਸ ਤਕਨੀਕ ਬਾਰੇ ਹੋਰਨਾਂ ਕਿਸਾਨਾਂ ਨੂੰ ਵੀ ਜਾਗਰੂਕ ਕਰਦਾ ਰਹਿੰਦਾ ਹੈ। ਉਸ ਨੇ ਦੱਸਿਆ ਕਿ ਝੋਨੇ ਅਤੇ ਬਾਸਮਤੀ ਦੀਆਂ ਸਾਰੀਆਂ ਕਿਸਮਾਂ ਦੀ ਸਿੱਧੀ ਬਿਜਾਈ ਦਰਮਿਆਨੀਆਂ ਅਤੇ ਭਾਰੀਆਂ ਜ਼ਮੀਨਾਂ ਵਿਚ ਕੀਤੀ ਜਾ ਸਕਦੀ ਹੈ। ਬਾਸਮਤੀ ਦੀ ਸਿੱਧੀ ਬਿਜਾਈ ਕਿਸਾਨ ਅਨੁਸਾਰ 10 ਜੂਨ ਤੋਂ 15 ਜੁਲਾਈ ਤੱਕ ਕੀਤੀ ਜਾ ਸਕਦੀ ਹੈ। ਪ੍ਰਤੀ ਏਕੜ 8 ਤੋਂ 10 ਕਿਲੋ ਬੀਜ ਦੀ ਜ਼ਰੂਰਤ ਹੈੈ। ਬਿਜਾਈ ਮਸ਼ੀਨ ਨਾਲ ਹੁੰਦੀ ਹੈ। ਨਦੀਨਾਂ ਦੀ ਰੋੋਕਥਾਮ ਯੂਨੀਵਰਸਿਟੀ ਦੀਆਂ ਸੁਝਾਈਆਂ ਦਵਾਈਆਂ ਨਾਲ ਕਰੋ।

ਕੇਵੀਕੇ ਦੀ ਲਵੋ ਰਾਏ
ਕ੍ਰਿਸ਼ੀ ਵਿਗਿਆਨ ਕੇਂਦਰ ਸ੍ਰੀ ਮੁਕਤਸਰ ਸਾਹਿਬ ਦੇ ਨਿਰਦੇਸ਼ਕ ਡਾ. ਐਨ.ਐਸ ਧਾਲੀਵਾਲ ਨੇ ਆਖਿਆ ਕਿ ਕੇਵੀਕੇ ਕਿਸਾਨਾਂ ਵਿਚ ਇਸ ਤਕਨੀਕ ਨੂੰੰ ਪ੍ਰਭਾਵਿਤ ਕਰਨ ਲਈ ਲਗਾਤਾਰ ਉਪਰਾਲੇ ਕਰ ਰਿਹਾ ਹੈ। ਕੇਵੀਕੇ ਦੇ ਖੇੇੇਤਾਂ ਵਿਗਿਆਨੀ ਡਾ. ਬਲਕਰਨ ਸਿੰਘ ਨੇ ਕਿਹਾ ਕਿ ਕਿਸਾਨ ਇਸ ਤਕਨੀਕ ਸਬੰਧੀ ਜਾਣਕਾਰੀ ਲਈ ਕੇਵੀਕੇ ਗੋਨੇਆਨਾ ਜਾਂ ਆਪਣੇੇ ਬਲਾਕ ਖੇਤੀਬਾੜੀ ਦਫ਼ਤਰਾਂ ਵਿਚ ਰਾਬਤਾ ਕਰ ਸਕਦੇ ਹਨ

No comments:

Post a Comment