ਫਿਰੋਜ਼ਪੁਰ -ਸੈਂਟਰਲ ਰੈਗੂਲਰ ਸਕੀਮ ਸਬ ਮਿਸ਼ਨ ਆਨ ਐਗਰੀ ਐਗਰੀਕਲਚਰ ਮੈਕੋਨਾਈਜਸ਼ਨ ਅਧੀਨ ਫਿਰੋਜ਼ਪੁਰ ਜ਼ਿਲੇ ਅੰਦਰ ਖੇਤੀ ਸਬੰਧੀ ਮਸ਼ੀਨਰੀ ਲਈ ਦੋ ਕਸਟਮ ਹਾਈਰਿੰਗ ਫਾਰਮ ਸਥਾਪਿਤ ਕੀਤੇ ਜਾਣਗੇ। ਇਹ ਜਾਣਕਾਰੀ ਜ਼ਿਲਾ ਮੁੱਖ ਖੇਤੀਬਾੜੀ ਅਫਸਰ ਡਾ. ਬਲਕਾਰ ਸਿੰਘ ਮੱਲੀ ਨੇ ਦਿੱਤੀ।
ਡਾ.ਮੱਲੀ ਨੇ ਦੱਸਿਆ ਕਿ ਇਨਾਂ ਕਸਟਮ ਹਾਈਰਿੰਗ ਫਾਰਮ ਤੇ ਕ੍ਰਮਵਾਰ 10 ਲੱਖ ਅਤੇ 40 ਲੱਖ ਦੀ ਮਸ਼ੀਨਰੀ ਦਿੱਤੀ ਜਾਵੇਗੀ ਤੇ ਇਸ ਲਈ 40 ਪ੍ਰਤੀਸ਼ਤ ਤੱਕ ਸਬਸਿਡੀ ਦਾ ਪ੍ਰਬੰਧ ਹੈ। ਇਸ ਸਕੀਮ ਅਧੀਨ ਬੇਰੁਜ਼ਗਾਰ, ਖੇਤੀ ਗਰੈਜੂਏਟ, ਪਿੰਡ ਦੇ ਛੋਟੇ ਸਨਅਤਕਾਰ, ਸੈਲਫ ਹੈਲਪ ਗਰੂਪ ਅਤੇ ਖੇਤੀ ਮਸ਼ੀਨਰੀ ਨਿਰਮਾਤਾ, ਪਬਲਿਕ ਪ੍ਰਾਈਵੇਟ ਪਾਟਨਰਸ਼ਿਪ ਮੋਡ ਵਿੱਚ ਕਸਟਮ ਹਾਈਰਿੰਗ ਸੈਂਟਰ ਸਥਾਪਿਤ ਕਰ ਸਕਦੇ ਹਨ। ਉਨਾਂ ਦੱਸਿਆ ਕਿ ਸਕੀਮ ਦਾ ਲਾਭ ਉਠਾਉਣ ਦੇ ਚਾਹਵਾਨ 13 ਫਰਵਰੀ ਤੱਕ ਆਪਣੀਆਂ ਅਰਜ਼ੀਆਂ ਮੁੱਖ ਖੇਤੀਬਾੜੀ ਅਫਸਰ ਜਿਲਾ ਫਿਰੋਜ਼ਪੁਰ ਦੇ ਦਫਤਰ ਵਿੱਚ ਜਮਾਂ ਕਰਵਾਉਣ। ਉਨਾਂ ਦੱਸਿਆ ਕਿ ਇਸ ਕੰਮ ਲਈ ਚੰਗੀ ਕਾਰਗੁਜ਼ਾਰੀ ਵਾਲੇ ਕਿਸਾਨ ਗਰੁੱਪ, ਸੁਸਾਇਟੀਆਂ ਨੂੰ ਪਹਿਲ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਇੰਜ.ਡੀ.ਪੀ.ਐਸ.ਖਰਬੰਦਾ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਜ਼ਿਲਾ ਚੋਣਕਾਰ ਕਮੇਟੀ ਦੇ ਚੇਅਰਮੈਨ ਹੋਣਗੇ।

No comments:
Post a Comment