ਖੇਤੀਬਾੜੀ ਵਿਭਾਗ ਦੇ ਮਾਰਗ ਦਰਸ਼ਨ ਵਿਚ ਡੀ.ਏ.ਪੀ. ਅਤੇ ਹੋਰ ਰਸਾਇਣਾ ਦੀ ਵਰਤੋਂ ਘਟਾਈ
ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਕਿਸਾਨਾਂ ਨੇ ਖੇਤੀਬਾੜੀ ਵਿਭਾਗ ਦੇ ਮਾਰਗ ਦਰਸ਼ਨ ਵਿਚ ਅਕਲਾਂ ਸੇਤੀ ਖੇਤੀ ਕਰਕੇ ਸਾਊਣੀ 2014 ਦੌਰਾਨ 25.98 ਕਰੋੜ ਰੁਪਏ ਦੀ ਬੱਚਤ ਕਰਕੇ ਹੋਰਨਾਂ ਕਿਸਾਨਾਂ ਲਈ ਵੀ ਚਾਣਨ ਮੁਨਾਰੇ ਬਣਨ ਦਾ ਮਾਣ ਹਾਸਲ ਕੀਤਾ ਹੈ। ਜ਼ਿਲੇ ਦੇ ਕਿਸਾਨਾਂ ਨੇ ਡੀ.ਏ.ਪੀ. ਖਾਦ ਦੀ ਵਰਤੋਂ ਘਟਾ ਕੇ 23 ਕਰੋੜ 77 ਲੱਖ 68000 ਰੁਪਏ ਅਤੇ ਕਾਰਟਾਪ ਹਾਈਡ੍ਰੋਕਲੋਰਾਈਡ ਦੀ ਝੋਨੇ ਵਿਚ ਵਰਤੋਂ ਘਟਾ ਕੇ 2.21 ਕਰੋੜ ਰੁਪਏ ਦੀ ਬਚੱਤ ਕੀਤੀ ਹੈ। ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ: ਜਸਕਿਰਨ ਸਿੰਘ ਆਈ.ਏ.ਐਸ. ਨੇ ਦਿੱਤੀ। ਇਸ ਮੌਕੇ ਜ਼ਿਲਾ ਖੇਤੀਬਾੜੀ ਅਫ਼ਸਰ ਡਾ: ਬੇਅੰਤ ਸਿੰਘ ਵੀ ਹਾਜਰ ਸਨ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ: ਜਸਕਿਰਨ ਸਿੰਘ ਆਈ.ਏ.ਐਸ. ਨੇ ਦੱਸਿਆ ਕਿ ਸਾਊਣੀ 2013 ਦੌਰਾਨ ਜ਼ਿਲੇ ਵਿਚ 25612 ਮੀਟ੍ਰਿਕ ਟਨ ਯੂਰੀਆ ਦੀ ਖਪਤ ਹੋਈ ਸੀ ਜਦ ਕਿ ਸਾਊਣੀ 2014 ਦੌਰਾਨ 9907 ਮੀਟ੍ਰਿਕ ਟਨ ਦੀ ਕਟੌਤੀ ਨਾਲ ਕਿਸਾਨਾਂ ਨੇ ਕੇਵਲ 15705 ਮੀਟ੍ਰਿਕ ਟਨ ਡੀ.ਏ.ਪੀ. ਦੀ ਹੀ ਵਰਤੋਂ ਕੀਤੀ। ਉਨਾਂ ਕਿਹਾ ਕਿ ਖੇਤੀਬਾੜੀ ਵਿਭਾਗ ਦੀਆਂ ਸਿਫਾਰਿਸ਼ਾਂ ਅਨੁਸਾਰ ਜੇਕਰ ਹਾੜੀ ਦੀਆਂ ਫਸਲਾਂ ਨੂੰ ਲੋੜ ਅਨੁਸਾਰ ਡੀ.ਏ.ਪੀ. ਖਾਦ ਪਾਈ ਗਈ ਹੋਵੇ ਤਾਂ ਅਜਿਹੇ ਖੇਤ ਵਿਚ ਸਾਊਣੀ ਦੌਰਾਨ ਹੋਰ ਡੀ.ਏ.ਪੀ. ਖਾਦ ਪਾਏ ਬਿਨਾਂ ਵੀ ਕਿਸਾਨ ਪੂਰਾ ਝਾੜ ਲੈ ਸਕਦੇ ਹਨ। ਇਸ ਸਬੰਧੀ ਜਾਣਕਾਰੀ ਦੇਣ ਲਈ ਵਿਭਾਗ ਨੇ ਵੱਡੇ ਪੱਧਰ ਤੇ ਮੁਹਿੰਮ ਚਲਾਈ ਸੀ ਜਿਸ ਦਾ ਹੀ ਨਤੀਜਾ ਸੀ ਕਿ ਕਿਸਾਨਾਂ ਵਿਚ ਜਾਗਰੂਕਤਾ ਵਧੀ ਅਤੇ ਉਨਾਂ ਨੇ ਡੀ.ਏ.ਪੀ. ਖਾਦ ਦੀ ਖਪਤ ਘੱਟ ਕੀਤੀ। ਇਸੇ ਤਰਾਂ ਝੋਨੇ ਵਿਚ ਵਰਤੀ ਜਾਂਦੀ ਖਤਰਨਾਕ ਕੀਟਨਾਸ਼ਕ ਕਾਰਟਾਪ ਹਾਈਡ੍ਰੋਕਲੋਰਾਈਡ ਦੇ ਮਾੜੇ ਪ੍ਰਭਾਵਾਂ ਬਾਰੇ ਵੀ ਵਿਭਾਗ ਨੇ ਕਿਸਾਨਾਂ ਨੂੰ ਸੁਚੇਤ ਕੀਤਾ ਜਿਸ ਦੇ ਨਤੀਜੇ ਵਜੋਂ ਕਿਸਾਨਾਂ ਨੇ ਇਸ ਦੀ ਵਰਤੋਂ ਵੀ ਘੱਟ ਕੀਤੀ, ਉਹ ਵੀ ਤਦ ਜਦ 2013 ਵਿਚ ਝੋਨੇ ਹੇਠ ਰਕਬਾ 275000 ਏਕੜ ਤੋਂ ਵੱਧ ਕੇ ਸਾਲ 2014 ਵਿਚ 327000 ਏਕੜ ਹੋ ਗਿਆ ਸੀ। ਉਨਾਂ ਨੇ ਇਸ ਪ੍ਰਾਪਤ ਲਈ ਜ਼ਿਲੇ ਦੇ ਕਿਸਾਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅੱਗੇ ਤੋਂ ਫਿਰ ਕਿਸਾਨ ਅਗਲੀ ਸਾਊਣੀ ਦੀ ਫਸਲ ਦੌਰਾਨ ਡੀ.ਏ.ਪੀ. ਸਮੇਤ ਹੋਰ ਗੈਰ ਜਰੂਰੀ ਰਸਾਇਣਾ ਦੀ ਵਰਤੋਂ ਨੂੰ ਹੋਰ ਘੱਟ ਕੀਤਾ ਜਾਵੇ ਤਾਂ ਜੋ ਕਿਸਾਨਾਂ ਦੀ ਆਮਦਨ ਵਿਚ ਜਿੱਥੇ ਵਾਧਾ ਹੋਵੇ ਉੱਥੇ ਇੰਨਾਂ ਰਸਾਇਣਾਂ ਕਾਰਨ ਜਲਵਾਯੂ ਤੇ ਪੈ ਰਹੇ ਮਾੜੇ ਪ੍ਰਭਾਵਾਂ ਨੂੰ ਵੀ ਰੋਕਿਆ ਜਾ ਸਕੇ। ਉਨਾਂ ਨੇ ਖੇਤੀਬਾੜੀ ਵਿਭਾਗ ਨੂੰ ਇਸ ਸਬੰਧੀ ਹੁਣ ਤੋਂ ਹੀ ਕਿਸਾਨਾਂ ਲਈ ਜਾਗਰੂਕਤਾ ਮੁਹਿੰਮ ਦੀ ਤਿਆਰੀ ਕਰਨ ਲਈ ਵੀ ਕਿਹਾ।

No comments:
Post a Comment