ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਕਮਲ ਕਿਸ਼ੋਰ ਯਾਦਵ ਨੇ ਦੱਸਿਆ ਕਿ 23.5 ਹੈਕਟਅਰ ਖੇਤਰ ਵਿਚ ਸਥਾਪਤ ਕੀਤੇ ਜਾਣ ਵਾਲੇ ਇਸ ਕੇਂਦਰ 'ਤੇ 7.85 ਕਰੋੜ ਰੁਪਏ ਦਾ ਖਰਚਾ ਆਵੇਗਾ ਅਤੇ ਇਸ ਵਿਚ ਟਿਸ਼ੂ ਕਲਚਰ ਸੁਵਿਧਾ, ਐਗਰੋਨੋਮਿਕਸ ਸੁਵਿਧਾ, ਨੈਟ ਹਾਉਸਿੰਗ, ਕੋਲਡ ਸਟੋਰ, ਰੁਟੀਨ ਪਰਖ ਲਈ ਲੈਬੋਰਟਰੀ, ਡਰਿਪ ਫਸਟੀਗੇਸ਼ਨ, ਸੋਲਰ ਪੰਪਸ, ਪਲਾਂਟਿੰਗ ਮਸ਼ੀਨਜ਼ (ਜਿਸ ਵਿਚ ਗਰੀਡਿੰਗ ਅਤੇ ਪੈਕਿੰਗ ਸੰਦ ਹੋਣਗੇ) ਤੋਂ ਇਲਾਵਾ ਪਰਖ ਸੁਵਿਧਾਵਾਂ ਵੀ ਉਪਲੱਬਧ ਹੋਣਗੀਆਂ। ਉਨ੍ਹਾਂ ਕਿਹਾ ਕਿ ਇਸ ਵਿਚ ਰਾਜ ਬਾਗਬਾਨੀ ਮਿਸ਼ਨ ਦੀ ਸਰਗਰਮ ਹਿੱਸੇਦਾਰੀ ਹੋਵੇਗੀ। ਉਨ੍ਹਾਂ ਕਿਹਾ ਕਿ ਨੀਦਰਲੈਂਡ ਅੰਬੈਸੀ, ਕੌਮੀ ਅਤੇ ਪੰਜਾਬ ਦੇ ਖੇਤੀ ਮਾਹਿਰਾਂ ਤੋਂ ਇਲਾਵਾ ਡੱਚ ਪੋਟੈਟੋ ਸੈਂਟਰ ਦੇ ਮਾਹਿਰ ਵੀ ਇਸ ਦੀ ਸਥਾਪਤੀ ਲਈ ਸਰਗਰਮ ਭੂਮਿਕਾ ਨਿਭਾਉਣਗੇ। ਉਨ੍ਹਾਂ ਅੱਗੇ ਦੱਸਿਆ ਕਿ ਇਸ ਕੇਂਦਰ ਵਲੋਂ ਜਿਥੇ ਖੇਤੀ ਤਕਨੀਕਾਂ ਦੇ ਗੁਣਾਂ ਨੂੰ ਵਿਕਸਿਤ ਕੀਤਾ ਜਾਵੇਗਾ ਉਥੇ ਇਸ ਦੇ ਕਲਚਰ ਅਤੇ ਪ੍ਰਬੰਧਨ ਵਿਵਹਾਰ ਨੂੰ ਵਧਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਆਲੂ ਦੀ ਬਿਹਤਰ ਖੇਤੀ ਲਈ ਅਤਿ ਆਧੁਨਿਕ ਖੇਤੀ ਤਕਨੀਕ ਦੇ ਨਾਲ-ਨਾਲ ਵਾਇਰਸ ਮੁਕਤ ਉਪਜ ਨੂੰ ਵਿਕਸਿਤ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਕੇਂਦਰ ਪੋਸਟ ਹਾਰਵੈਸਟ ਅਤੇ ਭੰਡਾਰ ਕਰਨ ਦੀਆਂ ਨਵੀਆਂ ਤਕਨੀਕਾਂ ਦੀ ਜਾਣਕਾਰੀ ਦੇ ਨਾਲ-ਨਾਲ ਇਸ ਫ਼ਸਲ ਦੀ ਸਾਂਭ- ਸੰਭਾਲ ਦੇ ਵੱਖ-ਵੱਖ ਪ੍ਰਣਾਲੀਆਂ ਨੂੰ ਵਿਕਸਿਤ ਵੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਲੂ ਉਤਪਾਦਕਾਂ ਦੀ ਸਹਾਇਤਾ ਅਤੇ ਬਿਹਤਰੀ ਲਈ ਡੱਚ ਤਕਨੀਕ 'ਤੇ ਆਧਾਰਿਤ ਇਕ ਟਾਸਕ ਫੋਰਸ ਗਰੁੱਪ ਨੂੰ ਤਿਆਰ ਕੀਤਾ ਜਾਵੇਗਾ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਕੇਂਦਰ ਵਿਚ ਵੱਖ ਵੱਖ ਤਕਨੀਕਾਂ ਦੇ ਇਸਤੇਮਾਲ ਨਾਲ ਆਲੂ ਦੀ ਫ਼ਸਲ ਨੂੰ ਰੋਗਾਂ ਤੋਂ ਮੁਕਤ ਕੀਤਾ ਜਾਵੇਗਾ ਅਤੇ ਇਸ ਤੋਂ ਇਲਾਵਾ ਨੈਟ ਹਾਉਸ ਸਮੇਤ ਹੋਰ ਤਕਨੀਕਾਂ ਦਾ ਪ੍ਰਯੋਗ ਵੀ ਕੀਤਾ ਜਾਵੇਗਾ ਤਾਂ ਜੋ ਆਲੂ ਦੀ ਬਿਹਤਰ ਫਸਲ ਤੋਂ ਕਿਸਾਨਾਂ ਨੂੰ ਵਧੇਰੇ ਲਾਭ ਹੋ ਸਕੇ। ਉਨ੍ਹਾਂ ਕਿਹਾ ਕਿ ਇਥੋਂ ਕਿਸਾਨਾਂ ਨੂੰ ਚੰਗੀ ਕਿਸਮ ਵਾਲਾ ਬੀਜ ਮੁਹੱਈਆ ਹੋ ਸਕੇਗਾ। ਇਸ ਤੋਂ ਬਿਨਾਂ ਆਲੂ ਦੀ ਖੇਤੀ ਅਤੇ ਫ਼ਸਲ ਦੀ ਸਾਂਭ-ਸੰਭਾਲ ਬਾਰੇ ਉਨ੍ਹਾਂ ਨੂੰ ਸਿਖਲਾਈ ਵੀ ਦਿੱਤੀ ਜਾਵੇਗੀ।

No comments:
Post a Comment