ਪੀ.ਏ.ਯੂ. ਵੱਲੋਂ ਖੇਤਰੀ ਕੇਂਦਰ ਫਰੀਦਕੋਟ ਵਿਖੇ ਕਿਸਾਨ ਦਿਵਸ 12 ਮਾਰਚ ਨੂੰ
ਡਾ:
ਪਕੰਜ ਰਾਠੌੜ, ਨਿਰਦੇਸ਼ਕ, ਪੀ.ਏ.ਯੂ. ਖੇਤਰੀ ਕੇਂਦਰ ਫਰੀਦਕੋਟ ਨੇ ਜਾਣਕਾਰੀ ਦਿੱਤੀ ਹੈ
ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਮਿਤੀ 12 ਮਾਰਚ 2015 ਦਿਨ ਵੀਰਵਾਰ ਨੂੰ
ਖੇਤਰੀ ਕੇਂਦਰ ਫਰੀਦਕੋਟ ਵਿਖੇ ਕਿਸਾਨ ਦਿਵਸ ਲਗਾਇਆ ਜਾ ਰਿਹਾ ਹੈ। ਇਸ ਕਿਸਾਨ ਦਿਵਸ ਵਿਚ
ਕਿਸਾਨਾਂ ਨੂੰ ਸਾਊਣੀ ਦੀਆਂ ਫਸਲਾਂ ਦੇ ਸੁਧਰੇ ਬੀਜ ਵੀ ਦਿੱਤੇ ਜਾਣਗੇ ਅਤੇ ਸਬਜੀਆਂ ਦੇ
ਬੀਜਾਂ ਦੀਆਂ ਕਿੱਟਾਂ ਵੀ ਦਿੱਤੀਆਂ ਜਾਣਗੀਆਂ। ਇਸ ਕਿਸਾਨ ਦਿਵਸ ਵਿਚ ਖੇਤੀ ਸਬੰਧੀ
ਪੁਸਤਕਾਂ ਅਤੇ ਖੇਤੀ ਸਬੰਧੀ ਪ੍ਰਦਰਸ਼ਨੀਆਂ ਵੀ ਲਗਾਈਆਂ ਜਾਣਗੀਆਂ। ਕਿਸਾਨ ਵੀਰਾਂ ਨੂੰ
ਖੇਤੀ ਸਬੰਧੀ ਤਕਨੀਕੀ ਅਤੇ ਬੀਬੀਆਂ ਨੂੰ ਘਰੇਲੂ ਕੰਮਾਂ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ
ਅਤੇ ਖੇਤੀ ਸਮੱਸਿਆਵਾਂ ਦੇ ਮੌਕੇ ਤੇ ਹੱਲ ਦੱਸੇ ਜਾਣਗੇ। ਕਿਸਾਨਾਂ ਦੇ ਮਨੋਰੰਜਨ ਲਈ
ਕਿਸਾਨ ਦਿਵਸ ਵਿਚ ਸਭਿਆਚਾਰਕ ਪ੍ਰੋਗਰਾਮ ਦਾ ਪ੍ਰਬੰਧ ਵੀ ਹੋਵੇਗਾ। ਇਸ ਤੋਂ ਬਿਨ•ਾਂ
ਕਿਸਾਨ ਦਿਵਸ ਵਿਚ ਕੰਪਨੀਆਂ, ਵਹੀਕਲ ਏਂਜਸੀਆਂ ਅਤੇ ਦੁਕਾਨਦਾਰ ਆਦਿ ਵੱਲੋਂ ਸਟਾਲ ਬੁੱਕ
ਕਰਵਾਉਣ ਲਈ ਡਾ: ਕੁਲਵੀਰ ਸਿੰਘ ਨਾਲ ਫੋਨ ਨੰਬਰ 94177 83052, 01639 251244 ਤੇ
ਸੰਪਰਕ ਕੀਤਾ ਜਾ ਸਕਦਾ ਹੈ। ਉਨ•ਾਂ ਨੇ ਕਿਸਾਨਾਂ ਨੂੰ ਵੱਧ ਚੜ ਕੇ ਇਸ ਕਿਸਾਨ ਦਿਵਸ ਵਿਚ
ਸ਼ਾਮਿਲ ਹੋਣ ਦੀ ਅਪੀਲ ਵੀ ਕੀਤੀ ਤਾਂ ਜੋ ਕਿਸਾਨ ਨਵੀਂਆਂ ਖੇਤੀ ਤਕਨੀਕਾਂ ਸਬੰਧੀ ਜਾਣਕਾਰੀ
ਹਾਸਲ ਕਰਕੇ ਆਪਣੀ ਆਮਦਨ ਵਿਚ ਵਾਧਾ ਕਰ ਸਕਣ।
No comments:
Post a Comment