ਡਿਪਟੀ ਕਮਿਸ਼ਨਰ ਸ: ਜਸਕਿਰਨ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੇਅਰੀ ਫਾਰਮਾਂ ਦੇ ਮਸ਼ੀਨੀਕਰਨ ਨੂੰ ਹੋਰ ਹੁਲਾਰਾ ਦੇਣ ਲਈ ਸਰਕਾਰ ਵੱਲੋਂ ਫੌਰੇਜ ਕੱਟਰ ਕਮ ਹਾਰਵੈਸਟਰ ਅਤੇ ਮੇਜ ਚੌਪਰ ਦੀ ਖਰੀਦ ਤੇ 50 ਫੀਸਦੀ ਦੀ ਸਬਸਿਡੀ ਉਪਲਬੱਧ ਕਰਵਾਈ ਜਾ ਰਹੀ ਹੈ। ਫੌਰੇਜ ਕੱਟਰ ਦੀ ਕੀਮਤ ਦੋ ਲੱਖ ਰੁਪਏ ਹੈ ਜਦ ਕਿ ਮੇਜ ਚੌਪਰ ਦੀ ਕੀਮਤ 1.45 ਲੱਖ ਰੁਪਏ ਹੈ ਜੋ ਕਿ ਕ੍ਰਮਵਾਰ ਬਰਸੀਮ, ਜਵੀ, ਲੂਸਣ ਅਤੇ ਲਾਈਨਾ ਵਿਚ ਬਿਜਾਈ ਕੀਤੀ ਮੱਕੀ ਦੀ ਕਟਾਈ ਲਈ ਵਰਤਿਆਂ ਜਾਂਦਾ ਹੈ। ਇਸ ਸਹੁਲਤ ਦਾ ਲਾਭ ਲੈਣ ਵਾਲੇ ਡੇਅਰੀ ਫਾਰਮਰ ਕੋਲ ਘੱਟੋ ਘੱਟ 10 ਦੁਧਾਰੂ ਪਸ਼ੂ ਹੋਣੇ ਚਾਹੀਦੇ ਹਨ।
ਇਸੇ ਤਰਾਂ ਦੁੱਧ ਚੁਆਈ ਮਸ਼ੀਨ ਤੇ ਵੀ ਡੇਅਰੀ ਵਿਕਾਸ ਬੋਰਡ ਵੱਲੋਂ 20 ਹਜਾਰ ਰੁਪਏ ਦੀ ਸਬਸਿਡੀ ਉਪਲਬੱਧ ਕਰਵਾਈ ਜਾ ਰਹੀ ਹੈ। ਉਨਾਂ ਕਿਹਾ ਕਿ ਇੰਨਾਂ ਮਸ਼ੀਨਾਂ ਨਾਲ ਡੇਅਰੀ ਫਾਰਮਰਾਂ ਨੂੰ ਖਰਚੇ ਘੱਟ ਕਰਨ ਵਿਚ ਮਦਦ ਮਿਲਦੀ ਹੈ। ਉਨਾਂ ਨੇ ਕਿਹਾ ਕਿ ਇੰਨਾਂ ਮਸ਼ੀਨਾਂ ਦੀ ਖਰੀਦ ਲਈ ਸਬਸਿਡੀ ਪ੍ਰਾਪਤ ਕਰਨ ਲਈ ਕਿਸਾਨ ਡੇਅਰੀ ਵਿਕਾਸ ਵਿਭਾਗ ਦੇ ਏਕੀਕ੍ਰਿਤ ਕਿਸਾਨ ਸਿਖਲਾਈ ਕੇਂਦਰ ਅਬੁਲ ਖੁਰਾਣਾ ਵਿਖੇ ਬਣੇ ਦਫ਼ਤਰ ਵਿਚ ਸੰਪਰਕ ਕਰ ਸਕਦੇ ਹਨ। ਉਨਾਂ ਨੇ ਕਿਸਾਨਾਂ ਨੂੰ ਸਿਖਲਾਈ ਲੈ ਕੇ ਡੇਅਰੀ ਦੇ ਧੰਦੇ ਨਾਲ ਵੱਧ ਤੋਂ ਵੱਧ ਜੁੜਨ ਦੀ ਅਪੀਲ ਵੀ ਕੀਤੀ।

No comments:
Post a Comment