ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਲੱਖੇਵਾਲੀ ਦੀ ਮਹਿਲਾ ਕਿਸਾਨ ਵੀਰਪਾਲ ਕੌਰ ਨੇ ਸਾਲ 2013 14 ਲਈ ਪ੍ਰਗਤੀਸ਼ੀਲ ਕਿਸਾਨ ਸ਼ੇ੍ਰਣੀ ਵਿਚ 2 ਲੱਖ ਰੁਪਏ ਦਾ 'ਕ੍ਰਿਸ਼ੀ ਕਰਮਨ ਪੁਰਸਕਾਰ' ਜਿੱਤ ਕੇ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦਾ ਨਾਂਅ ਰੌਸ਼ਨ ਕੀਤਾ ਹੈ ਉੱਥੇ ਹੀ ਇਹ ਮਹਿਲਾ ਕਿਸਾਨ ਦੁਸਰੀਆਂ ਕਿਸਾਨ ਬੀਬੀਆਂ ਲਈ ਜਿੱਥੇ ਇਕ ਮਿਸਾਲ ਬਣੀ ਹੈ ਉੱਥੇ ਹੀ ਇਹ ਹੋਰ ਕਿਸਾਨਾਂ ਲਈ ਵੀ ਇਕ ਆਦਰਸ਼ ਬਣ ਰਹੀ ਹੈ। ਉਨਾਂ ਨੂੰ ਇਹ ਪੁਰਸ਼ਕਾਰ ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਅਤੇ ਖੇਤੀ ਮੰਤਰੀ ਸ: ਤੋਤਾ ਸਿੰਘ ਦੀ ਹਾਜਰੀ ਵਿਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਰਾਜਸਥਾਨ ਦੇ ਸੂਰਤਗੜ ਵਿਖੇ ਹੋਏ ਪੁਰਸ਼ਕਾਰ ਵੰਡ ਸਮਾਗਮ ਦੌਰਾਨ ਦਿੱਤਾ। ਉਨਾਂ ਦੀ ਇਸ ਪ੍ਰਾਪਤ ਲਈ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ: ਜਸਕਿਰਨ ਸਿੰਘ ਆਈ.ਏ.ਐਸ. ਨੇ ਉਨਾਂ ਨੂੰ ਵਧਾਈ ਦਿੱਤੀ।
ਵੀਰਪਾਲ ਕੌਰ ਜੋ ਕਿ 15 ਸਾਲ ਦੀ ਉਮਰ ਤੋਂ ਹੀ ਖੇਤੀ ਦੇ ਕੰਮ ਵਿਚ ਲੱਗ ਗਈ ਸੀ ਅਤੇ ਇਸ ਸਮੇਂ ਖੇਤੀਬਾੜੀ ਵਿਭਾਗ ਦੀਆਂ ਵਿਗਿਆਨਕ ਸੇਧਾਂ ਅਨੁਸਾਰ ਖੇਤੀ ਕਰਕੇ ਹੋਰ ਕਿਸਾਨ ਲਈ ਵੀ ਪੱਥ ਪ੍ਰਦਰਸ਼ਕ ਬਣੀ ਹੋਈ ਹੈ। 50 ਸਾਲ ਵੀਰਪਾਲ ਕੌਰ ਨੇ ਬਲਦਾਂ ਨਾਲ ਹੱਲ ਵਾਹ ਕੇ ਖੇਤੀ ਦੀ ਸ਼ੁਰੂਆਤ ਕੀਤੀ ਸੀ ਅਤੇ ਅੱਜ ਉਹ ਟਰੈਕਟਰ ਵੀ ਖੁਦ ਚਲਾ ਕੇ ਖੇਤੀ ਕਰਦੀ ਹੈ। ਉਹ ਆਪਣੀ ਅਤੇ ਠੇਕੇ ਤੇ ਲਈ ਜਮੀਨ ਸਮੇਤ ਕੁੱਲ 40 ਏਕੜ ਵਿਚ ਖੇਤੀ ਕਰ ਰਹੀ ਹੈ। ਖੇਤੀ ਬਾੜੀ ਵਿਚ ਉਹ ਸਾਰੇ ਕੰਮ ਖੁਦ ਕਰਦੀ ਹੈ। ਖੇਤੀ ਵਿਚ ਵੀ ਉਹ ਨਿੱਤ ਨਵੇਂ ਤਜਰਬੇ ਕਰਦੀ ਰਹਿੰਦੀ ਹੈ। ਪਿੱਛਲੇ ਸਾਲ ਉਸਨੇ ਸੱਠੀ ਮੁੰਗੀ ਦੀ ਕਾਸਤ ਕੀਤੀ ਅਤੇ ਚੋਖਾ ਮੁਨਾਫਾ ਕਮਾਇਆ ਜਦ ਕਿ ਝੋਨੇ ਦੀ ਬਜਾਏ ਘੱਟ ਪਾਣੀ ਅਤੇ ਘੱਟ ਸਮੇਂ ਵਿਚ ਪੱਕਣ ਵਾਲੀ ਬਾਸਮਤੀ ਦੀ ਸਿੱਧੀ ਬਿਜਾਈ ਤਕਨੀਕ ਨਾਲ ਬਿਜਾਈ ਕਰਕੇ ਵੱਡਾ ਲਾਭ ਕਮਾਇਆ। ਉਹ ਜ਼ਿਲੇ ਦੇ ਕਿਸਾਨਾਂ ਵੱਲੋਂ ਆਪਣੇ ਖੇਤੀ ਉਤਪਾਦਾਂ ਦੀ ਪ੍ਰੋਸੈਸਿੰਗ ਅਤੇ ਮੰਡੀਕਰਨ ਲਈ ਬਣਾਏ ਸਮੂਹ 'ਪੰਜਾਬ ਵਿਲੇਜ਼ ਫੂਡ' ਰਾਹੀਂ ਆਪਣੇ ਖੇਤਾਂ ਵਿਚ ਪੈਦਾ ਕੀਤੀ ਮੂੰਗੀ ਦੀ ਵਿਕਰੀ ਕਰਕੇ ਕਿਸਾਨਾਂ ਨੂੰ ਖੁਦ ਮੰਡੀਕਰਨ ਨਾਲ ਜੁੜਨ ਲਈ ਪੇ੍ਰਰਿਤ ਕੀਤਾ। ਉਹ ਆਪਣੇ ਖੇਤਾਂ ਦੇ ਇਕ ਹਿੱਸੇ ਵਿਚ ਬਿਨਾਂ ਖਾਦ ਕੀਟਨਾਸ਼ਕਾਂ ਦੇ ਜੈਵਿਕ ਖੇਤੀ ਵੀ ਕਰਦੀ ਹੈ। ਇਸ ਤੋਂ ਬਿਨਾਂ ਖੇਤੀਬਾੜੀ ਸਬੰਧੀ ਮੇਲੇ, ਸੈਮੀਨਾਰ ਉਹ ਵਿਸ਼ੇਸ ਤੌਰ ਤੇ ਪੁੱਜ ਕੇ ਨਵੀਂਆਂ ਤਕਨੀਕਾਂ ਦੀ ਜਾਣਕਾਰੀ ਹਾਸਲ ਕਰਦੇ ਹਨ। ਇਸ ਸਾਲ ਉਸਨੇ ਗੇਂਦੇ ਦੇ ਫੁੱਲਾਂ ਦੀ ਖੇਤੀ ਵੀ ਸ਼ੁਰੂ ਕੀਤੀ ਹੈ।
ਉਹ ਆਪਣੀ ਸਫਲਤਾ ਲਈ ਖੇਤੀਬਾੜੀ ਵਿਭਾਗ ਦੀ ਅਗਵਾਈ ਨੂੰ ਮੁੱਖ ਕਾਰਕ ਮੰਨਦੇ ਹਨ। ਜ਼ਿਲਾ ਖੇਤੀਬਾੜੀ ਅਫ਼ਸਰ ਡਾ: ਬੇਅੰਤ ਸਿੰਘ ਅਨੁਸਾਰ ਪੰਜਾਬ ਦੇ ਦੋ ਕਿਸਾਨਾਂ ਨੂੰ ਇਸ ਪੁਰਸ਼ਕਾਰ ਲਈ ਚੁਣਿਆ ਗਿਆ ਸੀ ਅਤੇ ਉਨਾਂ ਵਿਚੋਂ ਇਕ ਪੁਰਸ਼ਕਾਰ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਨੇ ਜਿੱਤਿਆ ਹੈ। ਇਸ ਮੌਕੇ ਡਾ: ਮੁਖਤਿਆਰ ਸਿੰਘ, ਡਾ: ਗੁਰਪ੍ਰੀਤ ਸਿੰਘ, ਡਾ: ਕਰਨਜੀਤ ਸਿੰਘ, ਡਾ: ਗਗਨਦੀਪ ਸਿੰਘ ਮਾਨ ਵੀ ਉਨਾਂ ਦੇ ਨਾਲ ਹਾਜਰ ਸਨ।

No comments:
Post a Comment