ਮਾਲਵਾ ਦੇ ਕਿਸਾਨਾਂ ਨੂੰ ਇੱਕ ਵੱਡੀ ਰਾਹਤ ਦਿੰਦੇ ਹੋਏ ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਆਪਣੇ ਅਣਥੱਕ ਯਤਨਾਂ ਸਦਕਾ ਕੇਂਦਰ ਸਰਕਾਰ ਪਾਸੋਂ 916 ਕਰੋੜ ਰੁਪਏ ਦੇ ਇੱਕ ਪ੍ਰਾਜੈਕਟ ਬਾਬਤ ਮਨਜੂਰੀ ਹਾਸਲ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਇਸ ਪ੍ਰਾਜੈਕਟ ਤਹਿਤ ਸਰਹਿੰਦ ਨਹਿਰ ਦੀ ਕੋਟਲਾ ਬਰਾਂਚ ਦੀ 130 ਕਿਲੋਮੀਟਰ ਲੰਬਾਈ ਨਾਲ ਜੁੜੇ ਪਾਣੀ ਦੇ ਖਾਲਿਆਂ ਨੂੰ ਪੱਕਾ ਕੀਤਾ ਜਾਵੇਗਾ ਅਤੇ ਇਸ ਤਹਿਤ ਬਠਿੰਡਾ, ਮਾਨਸਾ, ਸੰਗਰੂਰ ਅਤੇ ਬਰਨਾਲਾ ਜ਼ਿਲ੍ਹਿਆਂ ਦੇ 561 ਪਿੰਡ ਕਵਰ ਕੀਤੇ ਜਾਣਗੇ।
ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਦੱਸਿਆ ਕਿ ਜਲ ਸ੍ਰੋਤ ਮੰਤਰਾਲੇ ਨੇ ਪਹਿਲੇ ਪਟਿਆਲਾ ਫੀਡਰ ਅਤੇ ਕੋਟਲਾ ਬਰਾਂਚ ਦੇ ਪਾਣੀ ਦੇ ਚੈਨਲਾਂ ਦੇ ਨਵੀਨੀਕਰਨ ਅਤੇ ਆਧੁਨੀਕੀਕਰਨ ਬਾਰੇ ਮਨਜੂਰੀ ਦੀ ਚਿੱਠੀ ਜਾਰੀ ਕਰ ਦਿੱਤੀ ਹੈ। ਇਸ ਨਾਲ ਨਹਿਰਾਂ ਦੀ ਸਮਰੱਥਾ ਵਿੱਚ ਵਾਧਾ ਹੋਵੇਗਾ।
ਕੇਂਦਰੀ ਜਲ ਸ੍ਰੋਤ ਮੰਤਰੀ ਉਮਾ ਭਾਰਤੀ ਦਾ ਮਾਲਵਾ ਖੇਤਰ ਦੇ ਕਿਸਾਨਾਂ ਦੀ ਭਲਾਈ ਹਿੱਤ ਚੁੱਕੇ ਇਸ ਕਦਮ ਲਈ ਧੰਨਵਾਦ ਕਰਦੇ ਹੋਏ ਸ਼੍ਰੀਮਤੀ ਬਾਦਲ ਨੇ ਕਿਹਾ ਕਿ ਪਾਣੀ ਦੇ ਖਾਲਿਆਂ ਨੂੰ ਪੱਕਾ ਕਰਨਾ ਹਮੇਸਾ ਹੀ ਕਿਸਾਨਾਂ ਲਈ ਅਹਿਮ ਮੁੱਦਾ ਰਿਹਾ ਹੈ ਅਤੇ ਪੱਕੇ ਕੀਤੇ ਗਏ ਖਾਲਿਆਂ ਨਾਲ ਨਾ ਸਿਰਫ ਪਾਣੀ ਦੀ ਬਰਬਾਦੀ ਨੂੰ ਨੱਥ ਪਵੇਗੀ, ਸਗੋਂ ਇਸ ਨਾਲ ਕਿਸਾਨਾਂ ਨੂੰ ਪਾਣੀ ਦਾ ਪੂਰਾ ਹਿੱਸਾ ਹਾਸਲ ਕਰਨ ਵਿੱਚ ਵੀ ਮਦਦ ਮਿਲੇਗੀ।
ਉਨਾਂ ਕਿਹਾ ਕਿ ਮਾਨਸਾ, ਬੁਢਲਾਡਾ, ਸਰਦੂਲਗੜ੍ਹ, ਮੌੜ, ਤਲਵੰਡੀ ਸਾਬੋ, ਬਠਿੰਡਾ (ਦਿਹਾਤੀ), ਸੰਗਰੂਰ, ਧੂਰੀ, ਸੁਨਾਮ, ਅਮਰਗੜ੍ਹ, ਬਰਨਾਲਾ, ਲਹਿਲ ਕਲਾ ਅਤੇ ਭਦੌੜ ਦੇ 13 ਅਸੈਂਬਲੀ ਹਲਕਿਆਂ ਦੇ ਲੱਖਾਂ ਹੀ ਕਿਸਾਨਾਂ ਨੂੰ ਸ਼ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਦੁਆਰਾ ਚੁੱਕੇ ਗਏ, ਇਸ ਇਤਿਹਾਸਕ ਕਦਮ ਨਾਲ ਆਪਣੇ ਖੇਤਾਂ ਦੀ ਸਿੰਚਾਈ ਵਿੱਚ ਕਾਫੀ ਮਦਦ ਮਿਲੇਗੀ।
ਉਨ੍ਹਾਂ ਇਹ ਵੀ ਕਿਹਾ ਕਿ ਪਾਣੀ ਦੇ ਖਾਲਿਆ ਨੂੰ ਪੱਕਾ ਕਰਨਾ ਇਸ ਖੇਤਰ ਦੇ ਕਿਸਾਨਾਂ ਦੀ ਬੜੀ ਲੰਮੇ ਸਮੇ ਤੋਂ ਕੀਤੀ ਜਾ ਰਹੀ ਮੰਗ ਸੀ। ਸ਼੍ਰੀਮਤੀ ਬਾਦਲ ਅਨੂਸਾਰ ਇਸ ਪ੍ਰਾਜੈਕਟ ਤਹਿਤ ਪੱਕੇ ਕੀਤੇ ਜਾਣ ਵਾਲੇ ਖਾਲਿਆਂ ਦੀ ਲੰਬਾਈ 4418 ਕਿਲੋਮੀਟਰ ਹੋਵੇਗੀ ਅਤੇ ਇਸ ਨਾਲ ਖੇਤੀਬਾੜੀ ਹੇਠਲੇ 2.66 ਲੱਖ ਹੈਕਟੇਅਰ ਰਕਬੇ ਨੂੰ ਲਾਭ ਪਹੁੰਚੇਗਾ।
ਇਸ ਪ੍ਰਾਜੈਕਟ ਨਾਲ ਚਾਰ ਜਿਲ੍ਹਿਆਂ ਦੇ 13 ਅਸੈਂਬਲੀ ਹਲਕਿਆਂ ਨੂੰ ਲਾਭ ਹੋਵੇਗਾ। ਸ਼ੁਰੂਆਤੀ ਸਥਾਨ ਜ਼ਿਲ੍ਹਾ ਸੰਗਰੂਰ ਦੇ ਪਿੰਡ ਭਰਥਲਾ ਦੇ ਨੇੜੇ ਹੋਵੇਗਾ ਅਤੇ ਇਸ ਪ੍ਰਾਜੈਕਟ ਦੇ 31 ਮਾਰਚ, 2017 ਤੱਕ ਸਪੂੰਰਨ ਹੋ ਜਾਣ ਦਾ ਅਨੂਮਾਨ ਹੈ
ਸ਼੍ਰੀਮਤੀ ਬਾਦਲ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪ੍ਰਾਜੈਕਟ ਨਾਲ ਬਠਿੰਡਾ ਜ਼ਿਲ੍ਹੇ ਦੇ ਬਠਿੰਡਾ (ਦਿਹਾਤੀ), ਮੌੜ ਅਤੇ ਤਲਵੰਡੀ ਸਾਬੋ ਹਲਕਿਆਂ ਦੇ 160 ਪਿੰਡਾਂ ਦੇ ਤਕਰੀਬਨ 71230 ਹੈਕਟੇਅਰ ਰਕਬੇ ਨੂੰ ਲਾਭ ਪਹੁੰਚੇਗਾ ਅਤੇ ਸਿਰਫ ਇਸ ਜ਼ਿਲ੍ਹੇ ਵਿੱਚ ਹੀ 186.99 ਕਰੋੜ ਰੁਪਏ ਦੀ ਮਦਦ ਨਾਲ 1313 ਕਿਲੋਮੀਟਰ ਲੰਬਾਈ ਤੱਕ ਦੇ ਪਾਣੀ ਦੇ ਖਾਲੇ ਪੱਕੇ ਕੀਤੇ ਜਾਣਗੇ। ਇਸੇ ਤਰ੍ਹਾਂ ਹੀ ਮਾਨਸਾ ਜ਼ਿਲ੍ਹੇ ਵਿੱਚ ਇੰਨੀ ਹੀ ਰਕਮ 1313 ਕਿਲੋਮੀਟਰ ਲੰਬਾਈ ਵਾਲੇ ਪਾਣੀ ਦੇ ਖਾਲਿਆਂ ਨੂੰ ਪੱਕਾ ਕਰਨ ਲਈ ਖਰਚੀ ਜਾਵੇਗੀ, ਜਿਸ ਨਾਲ ਮਾਨਸਾ, ਬੁਢਲਾਡਾ ਅਤੇ ਸਰਦੂਲਗੜ੍ਹ ਅਸੈਂਬਲੀ ਹਲਕਿਆਂ ਦੇ 233 ਪਿੰਡਾਂ ਅਤੇ ਜ਼ਿਲ੍ਹੇ ਵਿਚਲੇ ਖੇਤੀਬਾੜੀ ਹੇਠਲੇ 71242 ਹੈਕਟੇਅਰ ਰਕਬੇ ਨੂੰ ਲਾਭ ਪਹੁੰਚੇਗਾ।
ਇਸੇ ਤਰ੍ਹਾਂ ਹੀ ਸੰਗਰੂਰ ਜ਼ਿਲ੍ਹੇ ਦੇ ਧੂਰੀ, ਸੁਨਾਮ, ਸੰਗਰੂਰ ਅਤੇ ਅਮਰਗੜ੍ਹ ਹਲਕਿਆਂ ਦੇ 111 ਕਿਸਾਨਾਂ ਨੂੰ ਵੀ 1226 ਕਿਲੋਮੀਟਰ ਦੀ ਲੰਬਾਈ ਵਾਲੇ ਪਾਣੀ ਦੇ ਖਾਲਿਆਂ ਨੂੰ ਪੱਕੇ ਕੀਤੇ ਜਾਣ ਨਾਲ ਲਾਭ ਪਹੁੰਚੇਗਾ। ਇਸ ਕੰਮ ਉੱਤੇ 174.60 ਕਰੋੜ ਰੁਪਏ ਦਾ ਖਰਚ ਆਵੇਗਾ ਅਤੇ ਇਸ ਨਾਲ ਜਿਲੇ ਦੇ 66523 ਹੈਕਟੇਅਰ ਰਕਬੇ ਨੂੰ ਲਾਭ ਪਹੁੰਚੇਗਾ।
ਸ਼੍ਰੀਮਤੀ ਬਾਦਲ ਨੇ ਅੱਗੇ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਵਿੱਚ ਬਰਨਾਲਾ, ਮਹਿਲ ਕਲਾ ਅਤੇ ਭਦੌੜ ਅਸੈਂਬਲੀ ਹਲਕਿਆਂ ਵਿਚਲੇ 61 ਪਿੰਡਾਂ ਦੇ 1057 ਕਿਲੋਮੀਟਰ ਲੰਬੇ ਪਾਣੀ ਦੇ ਖਾਲੇ 150.52 ਕਰੋੜ ਰੁਪਏ ਦੀ ਲਾਗਤ ਨਾਲ ਪੱਕੇ ਹੋਣਗੇ ਅਤੇ ਇਸ ਨਾਲ 57334 ਹੈਕਟੇਅਰ ਰਕਬੇ ਨੂੰ (ਜ਼ਿਲ੍ਹੇ ਵਿਚਲੇ) ਲਾਭ ਪਹੁੰਚੇਗਾ।
ਸ਼੍ਰੀਮਤੀ ਬਾਦਲ ਨੇ ਇਹ ਵੀ ਕਿਹਾ ਕਿ ਉਨਾਂ ਨੂੰ ਹਮੇਸ਼ਾਂ ਹੀ ਮਾਲਵਾ ਖੇਤਰ ਦੇ ਕਿਸਾਨਾਂ ਦੁਆਰਾ ਪਾਣੀ ਦੀ ਸਮੱਸਿਆ ਨਾਲ ਦੋ ਚਾਰ ਹੋਣ ਦੀ ਚਿੰਤਾਂ ਰਹਿੰਦੀ ਸੀ ਅਤੇ ਸੰਗਰੂਰ, ਬਰਨਾਲਾ, ਮਾਨਸਾ ਅਤੇ ਬਠਿੰਡਾ ਦੇ ਕਿਸਾਨ ਖਰਾਬ ਪਾਣੀ ਦੇ ਖਾਲਿਆਂ ਕਾਰਨ ਬੇਅੰਤ ਮੁਸਕਲਾਂ ਨਾਲ ਜੂਝਦੇ ਸਨ। ਇਨ੍ਹਾਂ ਪਾਣੀ ਦੇ ਖਾਲਿਆਂ ਨੂੰ ਪੱਕੇ ਕੀਤੇ ਜਾਣ ਦੀ ਤੁਰੰਤ ਲੋੜ ਸੀ। ਉਨਾਂ ਅੱਗੇ ਦੱਸਿਆ ਕਿ ਉਨਾਂ ਨੇ ਨਿੱਜੀ ਤੌਰ ਤੇ ਕੇ'ਦਰੀ ਜਲ ਸ੍ਰੋਤ ਮੰਤਰੀ ਉਮਾ ਭਾਰਤੀ ਜੀ ਨਾਲ ਮੁਲਾਕਾਤ ਕਰਕੇ ਉਨਾਂ ਨੂੰ ਇਸ ਸਮੱਸਿਆ ਤੋਂ ਜਾਣੂੰ ਕਰਵਾਇਆ। ਸ਼੍ਰੀਮਤੀ ਬਾਦਲ ਨੇ ਕਿਹਾ ਕਿ ਉਨਾਂ ਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਕੇਂਦਰੀ ਮੰਤਰੀ ਨੇ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਵੱਲ ਉਚੇਚਾ ਧਿਆਨ ਦਿੱਤਾ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਮੁਕਾ ਦੇਣ ਵਾਲੇ ਇਸ ਪ੍ਰਾਜੈਕਟ ਨੂੰ ਹਰੀ ਝੰਡੀ ਦੇ ਦਿੱਤੀ।
ਪੰਜਾਬ ਦੇ ਮੁੱਖ ਸਕੱਤਰ ਸ਼੍ਰੀ ਸਰਵੇਸ਼ ਕੌਸਲ ਨੇ ਇਸ ਮੌਕੇ ਕਿਹਾ ਕਿ ਇਹ ਪ੍ਰਾਜੈਕਟ ਕਿਸਾਨਾਂ ਲਈ ਵਰਦਾਨ ਸਿੱਧ ਹੋਵੇਗਾ ਅਤੇ ਇਹ ਪ੍ਰਾਜੈਕਟ ਕੇਦਰ ਸਰਕਾਰ ਅਤੇ ਸੂਬਾ ਸਰਕਾਰ ਦੇ 50:50 ਦੇ ਹਿੱਸੇ ਦੇ ਅਨੁਪਾਤ ਤਹਿਤ ਚੱਲੇਗਾ।

No comments:
Post a Comment