ਅੰਮ੍ਰਿਤਸਰ, - ਤਾਪਮਾਨ ਵਿੱਚ ਗਿਰਾਵਟ ਆਉਣ ਅਤੇ ਕੋਰਾ ਪੈਣ ਨਾਲ ਬਾਗਬਾਨੀ ਫਸਲਾਂ ਦਾ ਨੁਕਸਾਨ ਹੋ ਸਕਦਾ ਹੈ, ਇਸ ਲਈ ਇਹਨਾਂ ਫਸਲਾਂ ਨੂੰ ਠੰਢ ਤੋਂ ਬਚਾਉਣ ਲਈ ਢੁੱਕਵੇਂ ਪ੍ਰਬੰਧ ਕਰ ਲਏ ਜਾਣੇ ਚਾਹੀਦੇ ਹਨ ਇਸ ਬਾਰੇ ਜਾਣਕਾਰੀ ਦਿੰਦੇ ਹੋਏੇ ਡਿਪਟੀ ਡਾਇਰੈਕਟਰ ਬਾਗਬਾਨੀ ਡਾ: ਬਾਜ ਸਿੰਘ ਨੇ ਦੱਸਿਆ ਕਿ ਫਲਦਾਰ ਬੂਟਿਆਂ ਦੀਆਂ ਕੁੱਝ ਕਿਸਮਾਂ, ਫੁੱਲਾਂ ਅਤੇ ਸਬਜੀਆਂ ਜਿੰਨਾਂ ਨੂੰ ਠੰਢ ਨਾਲ ਨੁਕਸਾਨ ਹੁੰਦਾ ਹੈ, ਉਹਨਾਂ ਨੂੰ ਹਲਕਾ ਪਾਣੀ ਲਾਉਂਦੇ ਰਹਿਣਾ ਚਾਹੀਦਾ ਹੈ ਤਾਂ ਕਿ ਜਮੀਨ ਦਾ ਤਾਪਮਾਨ ਸਥਿਰ ਰਹਿ ਸਕੇ ਉਨਾਂ ਅੱਗੇ ਦੱਸਿਆ ਕਿ ਛੋਟੇ ਅੰਬ ਦੇ ਬੂਟਿਆਂ ਅਤੇ ਪਪੀਤੇ ਦੇੇ ਬੂਟਿਆਂ ਦੀਆਂ ਝੁੱਗੀਆਂ ਬਣਾ ਦੇਣੀਆਂ ਚਾਹੀਦੀਆਂ ਹਨ ਅਤੇ ਸਰਦ ਰੁੱਤ ਵਾਲੀਆਂ ਸਬਜੀਆਂ ਜਿਵੇਂ ਖੀਰਾ, ਟਮਾਟਰ, ਸ਼ਿਮਲਾ ਮਿਰਚ, ਕੱਦੂ ਜਾਤੀ ਨੂੰ ਪਲਾਸਟਿਕ ਨਾਲ ਲੋਅ ਟਨਲ (ਨੀਵੀਂ ਸੁਰੰਗ) ਕਰ ਦੇਣੀ ਚਾਹੀਦੀ ਹੈ ਅਮਰੂਦ ਦੇ ਫਲ ਦੇ ਰਹੇ ਬਾਗਾਂ ਨੂੰ ਠੰਢ ਤੋ ਬਚਾਉਣ ਲਈ ਹਲਕਾ ਪਾਣੀ ਦਿਉ ਇਹ ਸਾਵਧਾਨੀਆਂ ਵਰਤ ਕੇ ਕਿਸਾਨ ਆਪਣੀ ਫਸਲ ਨੂੰ ਠੰਢ ਤੋਂ ਬਚਾ ਸਕਦੇ ਹਨ
No comments:
Post a Comment